ਅਸੀਂ ਉਹੀ ਕਰ ਰਹੇ ਹਾਂ ਜੋ ਮਾਅਨੇ ਰੱਖਦਾ ਹੈ।

ਅਸੀਂ ਹਰ ਦਿਨ ਸਖ਼ਤ ਮਿਹਨਤ ਕਰਦੇ ਆ ਰਹੇ ਹਾਂ – ਸਾਡੇ ਬਿਗ ਬਿਲਡ ਦੇ ਹਿੱਸੇ ਵਜੋਂ ਰੇਲ ਦੇ ਫਾਟਕਾਂ ਨੂੰ ਹਟਾਉਣਾ ਅਤੇ ਉਹਨਾਂ ਹਸਪਤਾਲਾਂ, ਸਕੂਲਾਂ ਅਤੇ ਸੜਕਾਂ ਦਾ ਨਿਰਮਾਣ ਕਰਨਾ ਜਿਨ੍ਹਾਂ ਦੀ ਵਿਕਟੋਰੀਆ ਵਾਸੀਆਂ ਨੂੰ ਹੁਣ ਅਤੇ ਭਵਿੱਖ ਵਾਸਤੇ ਲੋੜ ਹੈ।

ਅਸੀਂ TAFE ਨੂੰ ਮੁਫ਼ਤ ਕੀਤਾ ਹੈ, ਸੈਂਕੜੇ ਹਜ਼ਾਰਾਂ ਵਧੀਆ ਤਨਖਾਹ ਵਾਲੀਆਂ ਨੌਕਰੀਆਂ ਦੀ ਸਿਰਜਣਾ ਕਰਨ ਵਿੱਚ ਮਦਦ ਕੀਤੀ ਹੈ, ਨਵਿਆਉਣਯੋਗ ਊਰਜਾ ਵਿੱਚ ਨਿਵੇਸ਼ ਕੀਤਾ ਹੈ ਅਤੇ ਬਿਜਲੀ ਦੇ ਬਿੱਲਾਂ ਨੂੰ ਘੱਟ ਰੱਖਣ ਲਈ ਪਰਿਵਾਰਾਂ ਨੂੰ ਸੋਲਰ ਪੈਨਲਾਂ ਅਤੇ ਬੈਟਰੀਆਂ ਨੂੰ ਲਗਾਉਣ ਵਿੱਚ ਮਦਦ ਕੀਤੀ ਹੈ।

ਅਸੀਂ ਉਹੀ ਕਰ ਰਹੇ ਹਾਂ ਜੋ ਮਾਅਨੇ ਰੱਖਦਾ ਹੈ - ਪਰ ਅਸੀਂ ਹੋਰ ਵੀ ਕਰਾਂਗੇ।

ਹਸਪਤਾਲਾਂ ਵਿੱਚ ਵਧੇਰੇ ਨਿਵੇਸ਼ ਕਰ ਕੇ, ਹਜ਼ਾਰਾਂ ਨਰਸਾਂ ਅਤੇ ਪੈਰਾਮੈਡਿਕਸ ਨੂੰ ਸਿਖਲਾਈ ਦੇ ਕੇ ਅਤੇ ਅਸੀਂ ਨਰਸਿੰਗ ਦੀ ਪੜ੍ਹਾਈ ਨੂੰ ਮੁਫ਼ਤ ਕਰਾਂਗੇ – ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਰੀਜ਼ਾਂ ਨੂੰ ਸਭ ਤੋਂ ਵਧੀਆ ਸੰਭਾਲ ਮਿਲੇ।

ਵਿਕਟੋਰੀਆ ਵਾਸੀਆਂ ਦੇ ਹੱਥਾਂ ਵਿੱਚ ਸ਼ਕਤੀ ਵਾਪਸ ਦੇਣ ਅਤੇ ਸਾਡੇ ਨਵਿਆਉਣਯੋਗ ਊਰਜਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਹੋਰ ਵੀ ਬਹੁਤ ਨਿਵੇਸ਼।

ਕਿੰਡਰ ਨੂੰ ਮੁਫ਼ਤ ਬਨਾਉਣ ਲਈ ਵਧੇਰੇ ਨਿਵੇਸ਼, ਹਜ਼ਾਰਾਂ ਪਰਿਵਾਰਾਂ ਲਈ ਬੱਚਤ ਅਤੇ ਸਾਡੇ ਬੱਚਿਆਂ ਨੂੰ ਸਭ ਤੋਂ ਵਧੀਆ ਸ਼ੁਰੂਆਤ ਦੇਣ ਲਈ।

ਹਰ ਵਿਕਟੋਰੀਆ ਵਾਸੀ ਨੂੰ ਉੱਜਲਾ ਭਵਿੱਖ ਦੇਣ ਲਈ ਹੋਰ ਵੀ ਬਹੁਤ ਨਿਵੇਸ਼ – ਅਤੇ ਇਹ ਸਭ ਕੁਝ ਇੱਕ ਸਪੱਸ਼ਟ ਯੋਜਨਾ ਦੇ ਅਧੀਨ ਹੈ ਕਿ ਜੋ ਕੁਝ ਵੀ ਮਾਅਨੇ ਰੱਖਦਾ ਹੈ, ਉਸ ਵਿੱਚ ਕਟੌਤੀ ਕੀਤੇ ਬਗੈਰ ਬਜਟ ਨੂੰ ਵਾਪਸ ਬੱਚਤ (ਸਰਪਲੱਸ) ਵਿੱਚ ਲਿਆਂਦਾ ਜਾਵੇ। 

ਉਹ ਕੁਝ ਕਰਨ ਦੀ ਸਾਡੀ ਯੋਜਨਾ ਜੋ ਵਿਕਟੋਰੀਆ ਵਾਸਤੇ ਮਾਅਨੇ ਰੱਖਦੀ ਹੈ:

 
 

ਸਿਹਤ

ਜਦ ਤੁਸੀਂ ਬਿਮਾਰ ਹੁੰਦੇ ਹੋ, ਤਾਂ ਘਰ ਦੇ ਨੇੜੇ, ਸਭ ਤੋਂ ਵਧੀਆ ਸੰਭਾਲ ਪ੍ਰਾਪਤ ਕਰਨ ਤੋਂ ਇਲਾਵਾ ਹੋਰ ਕੁਝ ਵੀ ਮਹੱਤਵਪੂਰਨ ਨਹੀਂ ਹੁੰਦਾ।

ਇਸ ਲਈ ਅਸੀਂ ਰਾਜ ਭਰ ਵਿੱਚ ਹਸਪਤਾਲਾਂ ਦਾ ਨਿਰਮਾਣ ਅਤੇ ਸੁਧਾਰ ਕੀਤਾ ਹੈ, ਅਤੇ 26,000 ਤੋਂ ਵੱਧ ਵਾਧੂ ਸਿਹਤ ਸੰਭਾਲ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਿਆ ਹੈ।

ਪਰ ਅਸੀਂ ਹੋਰ ਵੀ ਕਰਾਂਗੇ।

ਅਸੀਂ ਆਸਟ੍ਰੇਲੀਆ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਹਸਪਤਾਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਨੂੰ ਸ਼ੁਰੂ ਕਰ ਰਹੇ ਹਾਂ।

ਅਸੀਂ ਆਸਟ੍ਰੇਲੀਆ ਦੀ ਪਹਿਲੀ ਮੁਫ਼ਤ ਜਨਤਕ ਜਣਨ-ਸ਼ਕਤੀ ਸੇਵਾ ਦੀ ਸਿਰਜਣਾ ਕਰ ਰਹੇ ਹਾਂ ਤਾਂ ਜੋ ਹਜ਼ਾਰਾਂ ਵਿਕਟੋਰੀਆ ਵਾਸੀਆਂ ਵਾਸਤੇ ਆਪਣਾ ਖੁਦ ਦਾ ਪਰਿਵਾਰ ਸ਼ੁਰੂ ਕਰਨਾ ਵਧੇਰੇ ਸੌਖਾ ਬਣਾਇਆ ਜਾ ਸਕੇ।

ਅਸੀਂ ਪੈਰਾਮੈਡਿਕ ਪੇਸ਼ੇਵਰਾਂ ਨੂੰ ਇਸ ਕੰਮ 'ਤੇ ਲਗਾ ਰਹੇ ਹਾਂ ਤਾਂ ਜੋ ਉਹਨਾਂ ਵਿਕਟੋਰੀਆ ਵਾਸੀਆਂ ਨੂੰ ਤੁਰੰਤ ਜ਼ਰੂਰੀ ਸੰਭਾਲ ਪ੍ਰਦਾਨ ਕੀਤੀ ਜਾ ਸਕੇ ਜਿਨ੍ਹਾਂ ਨੂੰ ਇਸ ਦੀ ਲੋੜ ਹੈ।

ਸਿਹਤ ਵਾਸਤੇ ਸਾਡੀ ਉਸਾਰੂ ਯੋਜਨਾ ਦਾ ਮਤਲਬ ਇਹ ਹੈ ਕਿ ਵਿਕਟੋਰੀਆ ਵਾਸੀ ਉਸ ਸਮੇਂ ਵਿਸ਼ਵ-ਪੱਧਰ ਦੀ ਸੰਭਾਲ ਸੇਵਾ ਪ੍ਰਾਪਤ ਕਰਨਗੇ ਜਦ ਉਹਨਾਂ ਨੂੰ ਲੋੜ ਪੈਂਦੀ ਹੈ।

 
 
 

ਸਿੱਖਿਆ

ਕਿੰਡਰ ਤੋਂ ਲੈ ਕੇ ਸ਼ਾਨਦਾਰ ਸਥਾਨਕ ਸਕੂਲ, TAFE ਜਾਂ ਯੂਨੀਵਰਿਸਟੀ ਤੱਕ - ਸਿੱਖਿਆ ਜੀਵਨ ਨੂੰ ਬਦਲ ਦਿੰਦੀ ਹੈ।

ਇਸੇ ਕਰਕੇ ਅਸੀਂ ਕਿੰਡਰ ਨੂੰ ਮੁਫ਼ਤ ਬਣਾ ਰਹੇ ਹਾਂ – ਤਾਂ ਜੋ ਸਾਡੇ ਬੱਚੇ ਜੀਵਨ ਵਿੱਚ ਸਭ ਤੋਂ ਵਧੀਆ ਸ਼ੁਰੂਆਤ ਕਰ ਸਕਣ।

ਇਸੇ ਕਰਕੇ ਅਸੀਂ ਮੁਫ਼ਤ TAFE ਦੀ ਸਿਰਜਣਾ ਕੀਤੀ ਹੈ – ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਕਟੋਰੀਆ ਵਾਸੀ ਲੋੜੀਂਦੀਆਂ ਮੁਹਾਰਤਾਂ ਹਾਸਲ ਕਰ ਸਕਣ ਜਿਸ ਦੀ ਉਹਨਾਂ ਨੂੰ ਆਪਣੀ ਪਸੰਦ ਦੀ ਨੌਕਰੀ ਵਾਸਤੇ ਲੋੜ ਹੁੰਦੀ ਹੈ।

ਇਸੇ ਕਰਕੇ ਅਸੀਂ ਸਕੂਲਾਂ ਦਾ ਨਿਰਮਾਣ ਅਤੇ ਸੁਧਾਰ ਕਰ ਰਹੇ ਹਾਂ, ਤਾਂ ਜੋ ਤੁਸੀਂ ਭਰੋਸਾ ਕਰ ਸਕੋ ਕਿ ਤੁਹਾਡਾ ਸਥਾਨਕ ਸਕੂਲ ਗੁਣਵੱਤਾ ਭਰਪੂਰ ਹੈ।

ਸਿੱਖਿਆ ਤੱਕ ਵਾਜਬ ਪਹੁੰਚ ਇਹ ਯਕੀਨੀ ਬਣਾਵੇਗੀ ਕਿ ਸਾਰੇ ਵਿਕਟੋਰੀਆ ਵਾਸੀਆਂ ਨੂੰ ਉਹ ਮੌਕੇ ਮਿਲਣ ਜਿਨ੍ਹਾਂ ਦੇ ਉਹ ਹੱਕਦਾਰ ਹਨ।

ਅਸੀਂ ਉਪਨਗਰਾਂ (ਸਬਅਰਬਾਂ) ਵਿੱਚ 50 ਨਵੇਂ ਬਾਲ-ਸੰਭਾਲ ਕੇਂਦਰਾਂ ਦਾ ਨਿਰਮਾਣ ਕਰਾਂਗੇ ਜਿਨ੍ਹਾਂ ਨੂੰ ਇਹਨਾਂ ਦੀ ਸਭ ਤੋਂ ਵੱਧ ਲੋੜ ਹੈ, 100 ਨਵੇਂ ਸਕੂਲ ਬਣਾਵਾਂਗੇ ਅਤੇ ਸਾਰੇ ਪ੍ਰਾਂਤ ਵਿੱਚ ਕਈ ਹੋਰ ਸਕੂਲਾਂ ਦਾ ਸੁਧਾਰ ਕਰਾਂਗੇ।

 
 
 

ਆਵਾਜਾਈ (ਟ੍ਰਾਂਸਪੋਰਟ)

ਅਸੀਂ ਆਵਾਜਾਈ ਦੇ ਬੁਨਿਆਦੀ ਢਾਂਚੇ ਦੇ ਵੱਡੇ ਪ੍ਰੋਜੈਕਟਾਂ ਦਾ ਨਿਰਮਾਣ ਕਰ ਰਹੇ ਹਾਂ, ਜਿਨ੍ਹਾਂ ਦੀ ਸਾਡੇ ਰਾਜ ਨੂੰ ਲੋੜ ਹੈ ਤਾਂ ਜੋ ਵਿਕਟੋਰੀਆ ਵਾਸੀ ਜਲਦੀ ਅਤੇ ਵਧੇਰੇ ਸੁਰੱਖਿਅਤ ਤਰੀਕੇ ਨਾਲ ਘਰ ਜਾ ਸਕਣ।

ਇਸੇ ਕਰਕੇ ਅਸੀਂ 67 ਖਤਰਨਾਕ ਅਤੇ ਭੀੜ-ਭੜੱਕੇ ਵਾਲੇ ਰੇਲ ਦੇ ਫਾਟਕਾਂ ਨੂੰ ਹਟਾ ਦਿੱਤਾ ਹੈ, ਅਤੇ ਇਸ ਕਰਕੇ ਅਸੀਂ ਹੋਰ ਵੀ ਜ਼ਿਆਦਾ ਨੂੰ ਹਟਾ ਦੇਵਾਂਗੇ।

ਇਹੀ ਕਾਰਨ ਹੈ ਕਿ ਅਸੀਂ ਮੈਟਰੋ ਸੁਰੰਗ ਦਾ ਨਿਰਮਾਣ ਕਰ ਰਹੇ ਹਾਂ – ਵਧੇਰੇ ਵਾਰੀ ਵਧੇਰੇ ਰੇਲਾਂ ਨੂੰ ਚਲਾਉਣ ਲਈ ਸਿਟੀ ਲੂਪ ਨੂੰ ਖੋਲ੍ਹ ਰਹੇ ਹਾਂ।

ਇਹੀ ਕਾਰਨ ਹੈ ਕਿ ਅਸੀਂ ਉਪਨਗਰ (ਸਬਅਰਬਨ) ਰੇਲ ਲੂਪ ਅਤੇ ਉੱਤਰ-ਪੂਰਬੀ ਲਿੰਕ ਦਾ ਨਿਰਮਾਣ ਕਰ ਰਹੇ ਹਾਂ।

ਲੇਬਰ ਉਸ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੀ ਹੈ ਜਿਸ ਦੀ ਵਿਕਟੋਰੀਆ ਨੂੰ ਲੋੜ ਹੈ।

 
 
 

ਨੌਕਰੀਆਂ

ਹਰੇਕ ਵਿਕਟੋਰੀਆ ਵਾਸੀ ਨੂੰ ਇੱਕ ਵਧੀਆ, ਸਥਿਰ ਨੌਕਰੀ ਦਾ ਹੱਕ ਹੈ ਜਿਸ ਦੇ ਨਾਲ ਵਧੀਆ ਤਨਖ਼ਾਹ ਮਿਲਦੀ ਹੈ।

ਇਹ ਕੇਵਲ ਤਨਖਾਹ ਦੇ ਚੈੱਕ ਤੋਂ ਵੀ ਵੱਧ ਹੈ – ਇਹ ਜੀਵਨ ਦਾ ਨਿਰਮਾਣ ਕਰਨ ਅਤੇ ਤੁਹਾਡੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦੇ ਯੋਗ ਹੋਣ ਦੀ ਸੁਰੱਖਿਆ ਬਾਰੇ ਹੈ।

ਇਸੇ ਕਰਕੇ ਅਸੀਂ ਮੁਫ਼ਤ TAFE ਦੀ ਸ਼ੁਰੂਆਤ ਕੀਤੀ ਅਤੇ ਇਸੇ ਕਰਕੇ ਅਸੀਂ ਨਰਸਿੰਗ ਨੂੰ ਮੁਫ਼ਤ ਬਣਾ ਰਹੇ ਹਾਂ – ਤਾਂ ਜੋ ਵਿਕਟੋਰੀਆ ਵਾਸੀ ਉਸ ਨੌਕਰੀ ਵਾਸਤੇ ਲੋੜੀਂਦੀਆਂ ਮੁਹਾਰਤਾਂ ਹਾਸਲ ਕਰ ਸਕਣ ਜੋ ਉਹ ਕਰਨੀ ਚਾਹੁੰਦੇ ਹਨ।

ਇਸੇ ਕਰਕੇ ਅਸੀਂ ਇੱਕ ਸਰਕਾਰੀ ਮਲਕੀਅਤ ਵਾਲੀ ਊਰਜਾ ਕੰਪਨੀ ਦੇ ਨਾਲ ਵਿਕਟੋਰੀਆ ਵਾਸੀਆਂ ਦੇ ਹੱਥਾਂ ਵਿੱਚ ਸ਼ਕਤੀ ਵਾਪਸ ਦੇ ਰਹੇ ਹਾਂ ਅਤੇ ਨਵਿਆਉਣਯੋਗ ਊਰਜਾ ਵਿੱਚ ਹਜ਼ਾਰਾਂ ਨੌਕਰੀਆਂ ਦੀ ਸਿਰਜਣਾ ਕਰ ਰਹੇ ਹਾਂ।

ਇਹੀ ਕਾਰਨ ਹੈ ਕਿ ਅਸੀਂ ਕੰਮ ਵਾਲੀ ਜਗ੍ਹਾ ਵਿੱਚ ਹੋਈ ਮੌਤ ਨੂੰ ਅਪਰਾਧਿਕ ਜ਼ੁਰਮ ਬਣਾਇਆ ਹੈ।

ਲੇਬਰ ਉਹ ਚੀਜ਼ ਕਰ ਰਹੀ ਹੈ ਜੋ ਮਾਅਨੇ ਰੱਖਦੀ ਹੈ – ਵਿਕਟੋਰੀਆ ਦੇ ਕਾਮਿਆਂ ਅਤੇ ਵਿਕਟੋਰੀਆਂ ਦੀਆਂ ਨੌਕਰੀਆਂ ਨੂੰ ਪਹਿਲ ਦੇਣਾ।

 
 

Join The Campaign